ਏਕ ਨੂਰ NGO - ਮਨੁੱਖਤਾ ਦੀ ਸੇਵਾ ਲਈ ਸਮਰਪਿਤ!
We work towards ensuring a life free from inequality and discrimination for every human.
About Us
Ek Noor Welfare Society (NGO) –
ਇਨਸਾਨੀਅਤ ਦੀ ਸੇਵਾ ਦਾ ਇਕ ਨਵਾਂ ਰਾਹ
ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸਦੀ ਆਪਣੀ ਕਦਰ ਨੂੰ ਸਮਝਣਾ ਹੈ। ਹਰ ਇਕ ਵਿਅਕਤੀ ਆਪਣੇ ਆਪ ਵਿੱਚ ਖਾਸ ਅਤੇ ਕੀਮਤੀ ਹੁੰਦਾ ਹੈ। ਜਦੋਂ ਕੋਈ ਆਪਣੇ ਆਪ ‘ਤੇ ਸ਼ੱਕ ਕਰਦਾ ਹੈ, ਉਹ ਆਪਣੀ ਅਸਲੀ ਤਾਕਤ ਨੂੰ ਭੁੱਲ ਜਾਂਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਕ-ਦੂਜੇ ਦਾ ਹੌਸਲਾ ਵਧਾਈਏ। ਇੱਕ ਛੋਟੀ ਜਿਹੀ ਹੌਸਲਾ ਅਫਜ਼ਾਈ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ।ਹਰ ਇਨਸਾਨ ਦੇ ਅੰਦਰ ਬੇਅੰਤ ਸੰਭਾਵਨਾਵਾਂ ਹੁੰਦੀਆਂ ਹਨ। ਸਿਰਫ਼ ਲੋੜ ਹੁੰਦੀ ਹੈ ਉਨ੍ਹਾਂ ਨੂੰ ਪਛਾਣਨ ਦੀ। ਸਹਿਯੋਗ ਅਤੇ ਪਿਆਰ ਨਾਲ ਅਸੀਂ ਕਿਸੇ ਨੂੰ ਮਜ਼ਬੂਤ ਬਣਾ ਸਕਦੇ ਹਾਂ। ਆਓ, ਅਸੀਂ ਸਭ ਮਿਲ ਕੇ ਹਰ ਇਨਸਾਨ ਨੂੰ ਉਸਦੀ ਅਸਲੀ ਕੀਮਤ ਦਾ ਅਹਿਸਾਸ ਕਰਾਈਏ। ਕਿਉਂਕਿ ਹਰ ਇਨਸਾਨ ਕੀਮਤੀ ਹੈ ।
Ek Noor Welfare Society ਇੱਕ ਐਸੀ ਸੰਸਥਾ ਹੈ ਜੋ ਸਮਾਜ ਦੀ ਭਲਾਈ ਲਈ ਨਿਸ਼ਕਾਮ ਸੇਵਾ ਕਰ ਰਹੀ ਹੈ। ਇਸ ਦਾ ਮੂਲ ਮਕਸਦ ਲੋੜਵੰਦ ਲੋਕਾਂ ਦੀ ਮਦਦ ਕਰਨਾ ਅਤੇ ਇਨਸਾਨੀਅਤ ਨੂੰ ਉੱਪਰ ਲੈ ਕੇ ਜਾਣਾ ਹੈ। ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਖੂਨ ਦਾਨ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਜ਼ਰੂਰਤਮੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕੇ। ਇਹ ਸੇਵਾ ਨਾ ਸਿਰਫ਼ ਜ਼ਿੰਦਗੀਆਂ ਬਚਾਉਂਦੀ ਹੈ, ਸਗੋਂ ਲੋਕਾਂ ਵਿੱਚ ਸਹਿਯੋਗ ਦੀ ਭਾਵਨਾ ਵੀ ਪੈਦਾ ਕਰਦੀ ਹੈ।
ਇਸ ਸੰਸਥਾ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਧਰਮ, ਜਾਤ-ਪਾਤ ਤੋਂ ਉੱਪਰ ਉੱਠ ਕੇ ਸੇਵਾ ਕਰਦੀ ਹੈ। ਇੱਥੇ ਹਰ ਇਨਸਾਨ ਨੂੰ ਇਕੋ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਸਭ ਨਾਲ ਪਿਆਰ ਅਤੇ ਸਤਿਕਾਰ ਨਾਲ ਵਤੀਰਾ ਕੀਤਾ ਜਾਂਦਾ ਹੈ।
ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨਾ ਵੀ ਇਸ ਦਾ ਇੱਕ ਮਹੱਤਵਪੂਰਨ ਕੰਮ ਹੈ। ਸੰਸਥਾ ਵੱਲੋਂ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਂਦੀ ਹੈ।
Ek Noor Welfare Society ਸਾਨੂੰ ਇਹ ਸਿਖਾਉਂਦੀ ਹੈ ਕਿ ਛੋਟੀ-ਛੋਟੀ ਕੋਸ਼ਿਸ਼ਾਂ ਨਾਲ ਵੀ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਹਨ। ਆਓ, ਅਸੀਂ ਵੀ ਇਸ ਮੁਹਿੰਮ ਦਾ ਹਿੱਸਾ ਬਣੀਏ ਅਤੇ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ।
Come join us
ਸਾਨੂੰ ਆਪਣੇ ਆਪ ਨੂੰ ਦੇਖਣ ਦਾ ਨਜ਼ਰੀਆ ਬਦਲਣਾ ਪਵੇਗਾ। ਮਨੁੱਖਤਾ ਵਜੋਂ ਅੱਗੇ ਆ ਕੇ ਸਾਨੂੰ ਹੀ ਬਦਲਾਅ ਦੀ ਅਗਵਾਈ ਕਰਨੀ ਪਵੇਗੀ।
ਆਓ, ਏਕਨੂਰ ਨਾਲ ਜੁੜੋ ਅਤੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਓ।
Events
ਸਾਡੇ ਮਕਸਦ ਦਾ ਸਮਰਥਨ ਕਰੋ ਅਤੇ ਜ਼ਿੰਦਗੀਆਂ ਵਿੱਚ ਉਮੀਦ ਲਿਆਓ। ਆਓ, ਅਸੀਂ ਇਕੱਠੇ ਮਿਲ ਕੇ ਕਈ ਜ਼ਿੰਦਗੀਆਂ ਬਦਲਈਏ।
11 Jan, 2026
ਸਿੱਖਿਆ – ਮੁੱਢਲਾ ਅਧਿਕਾਰ
15 feb, 2026
ਅੱਖਾਂ ਦਾ ਚੈਕਅੱਪ ਕੈਂਪ
ਸੰਸਥਾ ਵੱਲੋਂ ਸਮੇਂ ਸਮੇਂ ਤੇ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਦੀ ਵਿਸਸਥਾ ਕੀਤੀ ਜਾਂਦੀ ਹੈ, ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦਾ ਮੁਫਤ ਚੈਕਅੱਪ ਕੀਤਾ ਜਾਂਦਾ ਹੈ ਅਤੇ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਹਨ।






